ਚੰਡੀਗੜ੍ਹ- (ਹਿਨਾ) ਕੋਵਿਡ -19: ਮਾਂਟਰੀਅਲ ਸਕੂਲ ਨੇ ਇੱਕ ਵਿਦਿਆਰਥੀ ਦੇ ਟੈਸਟ ਤੋਂ ਬਾਅਦ ਕਲਾਸਾਂ ਨੂੰ ਮੁਅੱਤਲ ਕਰ ਦਿੱਤਾ…
ਮਾਂਟਰੀਅਲ ਦੇ ਸਕੂਲ ਦੇ ਇੱਕ ਵਿਦਿਆਰਥੀ ਦੇ ਕੋਵਿਡ -19 ਲਈ ਕੀਤੇ ਗਏ ਟੈਸਟ ਪਿੱਛੋ ਕੁੱਝ ਦਿਨਾਂ ਲਈ ਸਕੂਲਾ ਦੀਆਂ ਕਲਾਸਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ।

ਮੈਰੀ ਡੀ ਫਰਾਂਸ, ਨੇ ਮੰਗਲਵਾਰ ਦੇਰ ਰਾਤ ਨੂੰ ਐਲਾਨ ਕੀਤਾ ਕਿ ਇੱਕ ਇੰਟਰਨੈਸ਼ਨਲ ਹਾਈ ਸਕੂਲ ਦੇ ਵਿਦਿਆਰਥੀ ਨੂੰ ਕੋਰੋਨਾ ਵਾਇਰਸ ਦੀ ਲਾਗ ਦੱਸੀ ਜਾ ਰਹੀ ਹੈ। ਇੱਕ ਫ੍ਰੈਂਚ ਕਾਲਜ ਨੇ ਆਪਣੀ ਨਿੱਜੀ ਵੈਬਸਾਈਟ ਦੇ ਅਨੁਸਾਰ ਇਹ ਦੱਸਿਆ ਕਿ ਜੇ ਵਿਦਿਆਰਥੀ ਦੇ ਕੋਵਿਡ -19 ਦੇ ਨਾਕਾਰਾਤਮਕ ਟੈਸਟ ਆਉਂਦੇ ਹਨ, ਤਾਂ ਕਲਾਸਾਂ ਦੁਬਾਰਾ ਸ਼ੁਰੂ ਹੋਣਗੀਆਂ, ਪਰ ਜੇ ਟੈਸਟ ਪਾਜ਼ੀਟਿਵ ਆਏ ਤਾਂ ਕਾਲਜ 14 ਦਿਨਾਂ ਲਈ ਬੰਦ ਕੀਤਾ ਜਾਵੇਗਾ।

ਕਿਊਬਕ ਵਿੱਚ ਫ੍ਰੈਂਚ ਕੰਸਲਟੇਂਟ ਅਤੇ ਕੈਨੇਡਾ ਵਿੱਚ ਫਰਾਂਸ ਦੇ ਰਾਜਦੂਤ ਦੀ ਸਲਾਹ ਅਨੁਸਾਰ ਸਕੂਲਾਂ ਤੇ ਕਾਲਜਾ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਜਦੋਂ ਤੱਕ ਵਿਦਿਆਰਥੀ ਦੀ ਟੈਸਟ ਦੀ ਰਿਪੋਰਟ ਵਾਪਸ ਨਹੀਂ ਆਉਂਦੀ ਉਦੋਂ ਤੱਕ ਇਹ 10ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਮੁਲਤਵੀ ਕਰ ਰਿਹਾ ਹੈ।

11 ਮਾਰਚ ਬੁੱਧਵਾਰ ਨੂੰ ਸਕੂਲ ਨੇ ਆਪਣੇ ਬਿਆਨ ‘ਚ ਕਿਹਾ ਕਿ, “ਦੂਸਰੇ ਸਾਰੇ ਪੱਧਰ ਦੇ ਵਰਗਾਂ ਨੂੰ ਕਿਰਿਆਸ਼ੀਲ ਕੀਤਾ ਗਿਆ ਹੈ ਅਤੇ ਬੱਚਿਆਂ ਦਾ ਸਕੂਲ ‘ਚ ਮੁੜ ਤੋਂ ਸਵਾਗਤ ਕਰਨ ਤੋਂ ਪਹਿਲਾਂ ਸਾਰੇ ਸਕੂਲ ਦੀ ਸਫ਼ਾਈ ਦੇ ਉਪਾਅ ਮੁਕੰਮਲ ਕੀਤੇ ਜਾ ਰਹੇ ਹਨ ਤੇ ਵਿਦਿਆਰਥੀਆਂ ਤੱਕ ਇਹ ਜਾਣਕਾਰੀ ਆਨਲਾਈਨ ਪਹੁੰਚਾਈ ਜਾ ਰਹੀ ਹੈ।
ਕਿਊਬਿਕ ਦੇ ਸਿਹਤ ਅਧਿਕਾਰੀਆਂ ਨੇ ਪਹਿਲਾਂ ਮੰਗਲਵਾਰ ਨੂੰ ਕਿਹਾ ਸੀ ਕਿ ਸੂਬੇ ਵਿੱਚ ਚਾਰ ਦੀ ਪੁਸ਼ਟੀ ਹੋਈ ਹੈ, ਇੱਕ ਮੰਨਿਆ ਗਿਆ ਅਤੇ ਕੋਈ ਵੀ ਵਾਇਰਸ ਦਾ ਨਵਾਂ ਕੇਸ ਨਹੀਂ ਹੈ। ਇਸ ਸਮੇਂ ਲਗਭਗ 100 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।