‘ਦ ਖ਼ਾਲਸ ਬਿਊਰੋ:- ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਸਾਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਲਏ ਹਨ। ਭਾਰਤ ਵਿੱਚ ਵੀ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਤੇਜੀ ਨਾਲ ਵਧ ਰਹੇ ਹਨ।

ਭਾਰਤ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ ‘ਚ ਸਪੇਨ ਤੇ ਇਟਲੀ ਨੂੰ ਪਛਾੜ ਕੇ ਪੰਜਵੇਂ ਨੰਬਰ ‘ਤੇ ਆ ਗਿਆ ਹੈ।

ਭਾਰਤ ‘ਚ ਇਸ ਵੇਲੇ 2 ਲੱਖ 47 ਹਜ਼ਾਰ ਤੋਂ ਵੱਧ ਕੇਸ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 7000 ਦੇ ਨੇੜੇ ਪਹੁੰਚ ਗਈ ਹੈ।

 

ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ‘ਚ ਇਹ ਗਿਣਤੀ ਕੁਝ ਇਸ ਤਰ੍ਹਾਂ ਹੈ:

ਅਮਰੀਕਾ – 19,20,061 ਕੇਸ – 1,09,802 ਮੌਤਾਂ

ਬ੍ਰਾਜ਼ੀਲ – 6,72,846 ਕੇਸ – 35,930 ਮੌਤਾਂ

ਰੂਸ – 4,58,102 ਕੇਸ – 5717 ਮੌਤਾਂ

ਯੂਕੇ – 2,86,294 ਕੇਸ – 40,548 ਮੌਤਾਂ

ਭਾਰਤ – 2,47,040 ਕੇਸ – 6946 ਮੌਤਾਂ

ਭਾਵੇਂ ਕਿ ਭਾਰਤ ਸਰਕਾਰ ਵੱਲੋਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਵੇਂ ਤੋਂ ਨਵੇਂ ਆਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ। ਪਰ ਫਿਰ ਵੀ ਕੋਰੋਨਾ ਦਾ ਅਸਰ ਪੂਰੇ ਭਾਰਤ ਵਿੱਚ ਵੱਧਦਾ ਜਾ ਰਿਹਾ ਹੈ। ਭਾਰਤ ‘ਚ ਕੋਰੋਨਾਵਾਇਰਸ ਕੇਸਾਂ ਦਾ ਲਗਾਤਾਰ ਵੱਧਦੇ ਜਾਣਾ ਸਰਕਾਰਾਂ ਦੀ ਨਾਲਾਇਕੀ ਜਾਂ ਘਟੀਆ ਸਿਹਤ ਪ੍ਰਬੰਧਾਂ ਨੂੰ ਨੰਗਾ ਜ਼ਰੂਰ ਕਰਦਾ ਹੈ।