‘ਦ ਖ਼ਾਲਸ ਬਿਊਰੋ:- ਸਰਕਾਰ ਵੱਲੋਂ ਲਾਕਡਾਊਨ ਵਿੱਚ ਪੜਾਅ ਦਰ ਪੜਾਅ ਢਿੱਲ ਦਿੱਤੀ ਜਾ ਰਹੀ ਹੈ। ਹੁਣ ਸਿਹਤ ਮੰਤਰਾਲੇ ਨੇ 8 ਜੂਨ ਤੋਂ ਧਾਰਮਿਕ ਅਸਥਾਨ, ਰੈਸਟੋਰੈਂਟਾਂ, ਸ਼ਾਪਿੰਗ ਮਾਲ ਅਤੇ ਹੋਟਲਾਂ ਆਦਿ ਨੂੰ ਖੋਲ੍ਹਣ ਸੰਬੰਧੀ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

 

ਨਵੇਂ ਦਿਸ਼ਾ-ਨਿਰਦੇਸ਼:

  1. 65 ਸਾਲ ਤੋਂ ਉੱਪਰ ਦੀ ਉਮਰ ਦੇ ਬਜੁਰਗਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ।
  2. ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਧਾਰਮਿਕ ਅਸਥਾਨ, ਰੈਸਟੋਰੈਂਟਾਂ, ਸ਼ਾਪਿੰਗ ਮਾਲ ਅਤੇ ਹੋਟਲਾਂ ਆਦਿ ‘ਚ AC ਦਾ ਤਾਪਮਾਨ 24 ਤੋਂ 30 ਡਿਗਰੀ ਦਰਮਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ।
  3. ਹੋਟਲਾਂ ਵਿੱਚ 50 ਫੀਸਦੀ ਲੋਕਾਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ।
  4. ਧਾਰਮਿਕ ਅਸਥਾਨਾਂ ‘ਚ ਮੂਰਤੀਆਂ ਨੂੰ ਹੱਥ ਨਾ ਲਗਾਉਣ, ਨਮਾਜ਼ ਅਦਾ ਕਰਨ ਲਈ ਆਪਣੀਆਂ ਦਰੀਆਂ ਲਿਜਾਣ ਅਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਵੀ ਧਿਆਨ ਵਿੱਚ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
  5. ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਦ ਵੰਡਣ ਦੀ ਵੀ ਮਨਾਹੀ ਹੋਵੇਗੀ।
  6. ਲੰਗਰਾਂ ਵਿੱਚ ਸਰੀਰਕ ਦੂਰੀ ਦੇ ਨਿਯਮ ਨੂੰ ਸਖ਼ਤੀ ਨਾਲ ਪਾਲਣ ਕਰਨ ਬਾਰੇ ਕਿਹਾ ਗਿਆ ਹੈ।
  7. ਜਿੱਥੋਂ ਤੱਕ ਸੰਭਵ ਹੋ ਸਕੇ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਰਿਕਾਰਡ ਕੀਤਾ ਗਿਆ ਭਜਨ/ਗੁਰਬਾਣੀ ਕੀਰਤਨ ਚਲਾਇਆ ਜਾਵੇ।