PM ਕਿਸਾਨ ਸਨਮਾਨ ਨਿਧੀ ਯੋਜਨਾ ਦੀ ਗਲਤ ਵਰਤੋਂ ਕਰਨ ਵਾਲੇ ਕਿਸਾਨਾਂ ‘ਤੇ ਕੇਂਦਰ ਸਰਕਾਰ ਨੇ ਸ਼ਿਕੰਜਾ ਕੱਸ ਲਿਆ ਹੈ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ ਮਦਦ ਲਈ ਹਰ ਸਾਲ 6 ਹਜ਼ਾਰ ਰੁਪਏ ਦੀ ਮਦਦ ਦੇਣ ਲਈ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਰਕਮ ਨੂੰ 3 ਕਿਸ਼ਤਾਂ ਦੇ ਰੂਪ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ,ਪਰ ਹੁਣ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ 11ਵੀਂ ਕਿਸ਼ਤ 30 ਜੂਨ ਨੂੰ ਜਾਰੀ ਕਰ ਦਿੱਤੀ ਗਈ ਹੈ ਪਰ ਕੁਝ ਕਿਸਾਨਾਂ ਦੇ ਖਾਤਿਆਂ ਵਿੱਚ ਕਿਸ਼ਤ ਦੀ ਰਕਮ ਨਹੀਂ ਆਈ ਹੈ ਉਲਟਾ ਇਕ ਨੋਟਿਸ ਜ਼ਰੂਰ ਆ ਗਿਆ ਹੈ ।

PM ਕਿਸਾਨ ਸਨਮਾਨ ਨਿਧੀ ਨੂੰ ਲੈ ਕੇ ਸਖ਼ਤ ਸਰਕਾਰ

ਰਿਪੋਰਟ ਦੇ ਮੁਤਾਬਿਕ ਕੁਝ ਲੋਕ ਕਿਸਾਨ ਸਨਮਾਨ ਨਿਧੀ ਦੀ ਗੱਲਤ ਵਰਤੋਂ ਕਰ ਰਹੇ ਨੇ ਜਿੰਨਾਂ ਖਿਲਾਫ਼ ਹੁਣ ਕੇਂਦਰ ਸਰਕਾਰ ਸਖ਼ਤ ਹੋ ਗਈ ਹੈ। ਜਿੰਨਾਂ ਲੋਕਾਂ ਨੇ ਗਲਤ ਜਾਣਕਾਰੀ ਦੇ ਕੇ ਇਸ ਯੋਜਨਾ ਦਾ ਲਾਭ ਲਿਆ ਹੈ ਉਨ੍ਹਾਂ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਅਤੇ ਪੁਰਾਣੀ ਕਿਸ਼ਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੋ ਪੈਸਾ ਨਹੀਂ ਦੇਣਗੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਕਿਸਾਨ ONLINE ਵੀ ਆਪਣਾ ਨਾਂ ਚੈੱਕ ਕਰ ਸਕਦੇ ਹਨ।

ਇਸ ਤਰ੍ਹਾਂ ONLINE ਚੈੱਕ ਹੋ ਸਕਦਾ ਹੈ ਨਾਂ

PM ਕਿਸਾਨ ਸਨਮਾਨ ਨਿਧੀ ਵਿੱਚੋਂ ਤੁਹਾਡਾ ਨਾਂ ‘ਤੇ ਨਹੀਂ ਕੱਟ ਦਿੱਤਾ ਗਿਆ ਇਸ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਤੁਹਾਨੂੰ PM KISAN ਦੇ ਪੋਰਟਲ ‘ਤੇ ਜਾਣਾ ਹੋਵੇਗਾ , ਜਿੱਥੇ ਤੁਹਾਨੂੰ ਫਾਰਮ ਕਾਰਨਰ ਦਾ ਆਪਸ਼ਨ ਵਿਖਾਈ ਦੇਵੇਗਾ, ਤੁਸੀਂ ਇਸ ਫਾਰਮ ‘ਤੇ ਕਲਿੱਕ ਕਰੋਂ, ਇਸ ਦੇ ਬਾਅਦ 12 ਨੰਬਰਾਂ ਦਾ ਅਧਾਰ ਜਾਂ ਫਿਰ ਫੋਨ ਨੰਬਰ ਦਰਜ ਕਰੋਂ ਇਸ ਦੇ ਬਾਅਦ ਜੇਕਰ ਲਿਖਿਆ ਹੋਇਆ ਆਉਂਦਾ ਹੈ ਕਿ ਤੁਸੀਂ You are not eligible for any refund amount ਤਾਂ ਇਸ ਦਾ ਮਤਬਲ ਹੋਵੇਗਾ ਤੁਹਾਨੂੰ ਪੁਰਾਣੀ ਕਿਸ਼ਤ ਵਾਪਸ ਨਹੀਂ ਕਰਨੀ ਹੋਵੇਗੀ, ਜੇਕਰ ਤੁਹਾਨੂੰ Refund ਵਿਖਾਈ ਦਿੰਦਾ ਹੈ ਤਾਂ ਤੁਹਾਨੂੰ ਸਾਰੀ ਕਿਸ਼ਤ ਵਾਪਸ ਕਰਨੀ ਹੋਵੇਗੀ, ਤੁਹਾਨੂੰ ਜਲਦ ਹੀ ਪੈਸਾ ਵਾਪਸ ਕਰਨ ਦਾ ਨੋਟਿਸ ਵੀ ਆ ਸਕਦਾ ਹੈ