ਲੁਧਿਆਣਾ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਹਥਿ ਆਰ ਸਪਲਾਈ ਕਰਨ ਵਾਲੇ ਮੁਲ ਜ਼ਮ ਨੂੰ ਗ੍ਰਿਫਤਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਗੈਰ-ਕਾਨੂੰਨੀ ਹਥਿ ਆਰ ਸਪਲਾਈ ਕਰਨ ਦੇ ਇਲਜ਼ਾਮ ਵਿੱਚ ਅਜਨਾਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਰਾਏ ਦਾਦੂ ਦੇ ਘੋੜਾ ਵਪਾਰੀ ਸਤਬੀਰ ਨੂੰ ਗ੍ਰਿਫ਼ ਤਾਰ ਕੀਤਾ ਹੈ, ਸਤਬੀਰ ਦੀ ਮਲਕੀਅਤ ਵਾਲਾ ਟੋਇਟਾ ਫਾਰਚੂਨਰ (DL4CNE 8716) ਵੀ ਪੁਲਿਸ ਨੇ ਬਰਾਮਦ ਕੀਤਾ ਹੈ, ਜਿਸ ਨੂੰ ਹਥਿ ਆਰਾਂ ਦੀ ਸਪਲਾਈ ਲਈ ਵਰਤਿਆ ਜਾਂਦਾ ਸੀ।

ਫਾਰਚੂਨਰ ‘ਤੇ ਸਵਾਰ 2 ਹੋਰ ਵਿਅਕਤੀਆਂ ਮਨਪ੍ਰੀਤ ਸਿੰਘ ਮਨੀ ਅਤੇ ਮਨਦੀਪ ਸਿੰਘ ਉਰਫ਼ ਤੂਫ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਗੋ ਲੀ ਚਲਾਉਣ ਵਾਲਿਆਂ ਦੇ ਸੰਪਰਕ ਵਿੱਚ ਸਨ, ਪੁਲਿਸ ਨੇ ਬਠਿੰਡਾ ਦੇ ਇੱਕ ਪੈਟਰੋਲ ਪੰਪ ‘ਤੇ ਫਾਰਚੂਨਰ ਦੀ CCTV ਫੁਟੇਜ ਵੀ ਬਰਾਮਦ ਕੀਤੀ ਹੈ ਜਿੱਥੋਂ ਇਨ੍ਹਾਂ ਹਥਿ ਆਰਾਂ ਦੇ ਸਪਲਾਇਰਾਂ ਨੇ ਗੱਡੀ ਵਿੱਚ ਤੇਲ ਭਰਿਆ ਸੀ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਸਤਬੀਰ,ਮਨਪ੍ਰੀਤ ਅਤੇ ਮਨਦੀਪ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂ ਗ ਦੇ ਸਰਗਰਮ ਮੈਂਬਰ ਸਨ,ਸੀਪੀ ਸ਼ਰਮਾ ਨੇ ਦੱਸਿਆ ਕਿ ਮੂਸੇਵਾਲਾ ਦੇ ਕਤ ਲ ਤੋਂ 10 ਦਿਨ ਪਹਿਲਾਂ ਹੀ ਲੁਧਿਆਣਾ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਨੂੰ ਕੈਨੇਡਾ ਤੋਂ ਫਾਰਚੂਨਰ ਕਾਰ ਦੇ ਨਾਲ 2 ਨਾਜਾਇਜ਼ ਹਥਿ ਆਰ ਪਹੁੰਚਾਉਣ ਦੀ ਹਿਦਾਇਤ ਦਿੱਤੀ ਸੀ,ਉਸੇ ਦਿਨ ਸਤਬੀਰ ਨੂੰ ਵੀ ਅੰਮ੍ਰਿਤਸਰ ਦੇ ਮਜੀਠਾ ਨੇੜੇ 2 ਬਾਈਕ ਸਵਾਰ ਨੌਜਵਾਨਾਂ ਨੇ ਹਥਿ ਆਰ ਦਿੱਤੇ ਸਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

ਬਠਿੰਡਾ ਪਹੁੰਚਣ ਤੋਂ ਬਾਅਦ, ਸਤਬੀਰ ਨੇ ਤਿੰਨਾਂ, ਮਨਪ੍ਰੀਤ, ਮਨਦੀਪ ਅਤੇ ਇੱਕ ਅਣਪਛਾਤੇ ਨੂੰ ਬਠਿੰਡਾ ਵਿਖੇ ਛੱਡ ਦਿੱਤਾ, ਅਤੇ ਉਨ੍ਹਾਂ ਨੂੰ ਮਨਪ੍ਰੀਤ ਸਿੰਘ ਉਰਫ਼ ਮਨੂ ਨੇ ਸਕਾਰਪੀਓ ਵਿੱਚ ਚੁੱਕ ਲਿਆ।