ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਮੈਂਬਰ ਸਿਕੰਦਰ ਸਿੰਘ ਮਲੂਕਾ ਨੇ ਬਰਗਾੜੀ ਬੇਅਦਬੀ ਕਾਂਡ ਵਿੱਚ ਐਸਆਈਟੀ ਦੀ ਤਾਜ਼ਾ ਰਿਪੋਰਟ ਦਾ ਸੁਆਗਤ ਕੀਤਾ ਹੈ ਤੇ ਕਿਹਾ ਹੈ ਕਿ ਸੱਚ ਦੀ ਸਦਾ ਜਿੱਤ ਹੁੰਦੀ ਹੈ।ਉਹਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਾਦਲ ਸਾਹਬ ਜਿਹੀ ਸ਼ਖਸੀਅਤ ਤੇ ਇਲਜ਼ਾਮ ਲਾਉਣਾ ਬਹੁਤ ਹੀ ਨੀਵੇਂ ਪੱਧਰ ਦੀ ਸਿਆਸਤ ਸੀ।ਅਕਾਲੀ ਦਲ ‘ਤੇ ਇਲਜ਼ਾਮ ਲਗਦੇ ਰਹੇ ਕਿ ਅਸਲ ਦੋਸ਼ੀ ਨੂੰ ਫੜਿਆ ਨਹੀਂ ਜਾਵੇਗਾ ਪਰ ਅਕਾਲੀ ਸਰਕਾਰ ਨੇ ਜਾਂਚ ਸੀਬੀਆਈ ਨੂੰ ਦੇ ਦਿੱਤੀ।

ਇਸ ਦੋਰਾਨ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਕਿਉਂਕਿ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ‘ਤੇ ਗਲਤ ਇਲਜ਼ਾਮ ਬਾਜੀ ਕੀਤੀ ਸੀ ਤੇ ਮਗਰੋਂ ਕੈਪਟਨ ਸਰਕਾਰ ਨੇ ਅਕਾਲੀ ਦਲ ਦੇ ਵਿਰੋਧੀ ਅਨਸਰਾਂ ਜਸਟਿਸ ਰਣਜੀਤ ਸਿੰਘ ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਤੋਂ ਜਾਂਚ ਕਰਵਾਈ ਪਰ ਇਹਨਾਂ ਦੋਹਾਂ ਦੀਆਂ ਜਾਂਚ ਰਿਪੋਰਟਾਂ ਵਿੱਚ ਕੁੱਝ ਨਹੀਂ ਆਇਆ।2022 ਵਿੱਚ ਆਪ ਨੇ ਵੀ ਇਸ ਮਾਮਲੇ ਦਾ ਫਾਇਦਾ ਚੁੱਕਿਆ ਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਪਰ ਆਖਿਰਕਾਰ ਕੱਲ ਆਈ ਰਿਪੋਰਟ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾ ਫਿਰ ਹੋਰ ਕਿਸੇ ਵੀ ਅਕਾਲੀ ਦਲ ਮੈਂਬਰ ਉਤੇ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਹੋਇਆ ਹੈ।