‘ਦ ਖ਼ਾਲਸ ਬਿਊਰੋ :- ਮਹਾਰਾਸ਼ਟਰ ਦੇ ਔਰੰਗਾਬਾਦ ‘ਚ 16 ਮਜ਼ਦੂਰਾਂ ਦੇ ਰੇਲ ਗੱਡੀ ਦੇ ਥੱਲੋ ਦਰੜ ਕੇ ਮਾਰੇ ਜਾਣ ਤੋਂ ਬਾਅਦ 14 ਹੋਰ ਮਜ਼ਦੂਰਾਂ ਦੇ ਮਰਨ ਦੀ ਮੰਦਭਾਗੀ ਖ਼ਬਰ ਆਈ ਹੈ। ਜਿਨ੍ਹਾਂ ਵਿੱਚੋਂ 8 ਮਜ਼ਦੂਰ ਇੱਕ ਟਰੱਕ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਜਿਨ੍ਹਾਂ ਦੀ ਬੱਸ ਨਾਲ ਟੱਕਰ ਹੋ ਗਈ ਅਤੇ ਦੂਸਰੇ ਮਾਮਲੇ ਵਿੱਚ ਪੈਦਲ ਚੱਲ ਰਹੇ ਮਜ਼ਦੂਰਾਂ ਨੂੰ ਬੱਸ ਨੇ ਕੂਚਲ ਦਿੱਤਾ।

ਮਰਨ ਵਾਲੇ ਸਾਰੇ ਉੱਤਰ ਪ੍ਰਦੇਸ਼ ਦੇ ਹੀ ਸਨ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਗੂਨਾ ਜ਼ਿਲ੍ਹੇ ਵਿੱਚ ਵਾਪਰਿਆ ਹੈ। ਖ਼ਬਰ ਏਜੰਸੀ ਏਐਨਆਈ ਅਨੁਸਾਰ ਇਸ ਹਾਦਸੇ ਵਿੱਚ 50 ਤੋਂ ਵੱਧ ਮਜ਼ਦੂਰ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਸਾਰੇ ਮਜ਼ਦੂਰ ਇੱਕ ਟਰੱਕ ਵਿੱਚ ਮਹਾਰਾਸ਼ਟਰ ਤੋਂ ਸਵਾਰ ਹੋ ਕੇ ਉੱਤਰ ਪ੍ਰਦੇਸ਼ ਜਾ ਰਹੇ ਸਨ। ਬੁੱਧਵਾਰ ਦੇਰ ਰਾਤ ਟਰੱਕ ਇੱਕ ਬੱਸ ਨਾਲ ਟਕਰਾ ਗਿਆ। ਇਹ ਹਾਦਸਾ ਗੂਨਾ ਦੇ ਕੈਂਟ ਪੀਐਸ ਖ਼ੇਤਰ ਨੇੜੇ ਹੋਇਆ। ਉੱਥੋ ਹੀ ਦੂਜੇ ਪਾਸੇ ਇੱਕ ਹੋਰ ਮਾਮਲੇ ਵਿੱਚ ਦਿੱਲੀ-ਸਹਾਰਨਪੁਰ ਹਾਈਵੇ ’ਤੇ ਪੈਦਲ ਚੱਲ ਰਹੇ ਮਜ਼ਦੂਰਾਂ ਨੂੰ ਇੱਕ ਬਸ ਨੇ ਕੁਚਲ ਦਿੱਤਾ।

ਇਹ ਘਟਨਾ ਮੁਜ਼ੱਫਰਨਗਰ ਜ਼ਿਲ੍ਹੇ ਦੀ ਹੈ। ਇਸ ਹਾਦਸੇ ਵਿੱਚ ਪੰਜ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ।

Comments are closed.