‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ‘ਕੋਈ ਵੀ ਵਿਅਕਤੀ ਹਵਾਈ ਜਹਾਜ, ਰੇਲ ਜਾਂ ਸੜਕ ਮਾਰਗ ਰਾਹੀਂ ਆ ਰਿਹਾ ਹੈ ਤਾਂ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਜ਼ਰੂਰੀ ਹੈ।

ਉਸ ਵਿਅਕਤੀ ਨੂੰ ਦਾਖ਼ਲ ਹੋਣ ਵੇਲੇ ਸੈਲਫ਼ ਡੈਕਲੇਰੇਸ਼ਨ ਫਾਰਮ ਯਾਨਿ (ਖੁਦ ਬਾਰੇ ਵੇਰਵਾ ਦਿੰਦਾ) ਜਮ੍ਹਾ ਕਰਨਾ ਪਏਗਾ ਅਤੇ ਕੋਵਾ ਐਪ ਡਾਊਨਲੋਡ ਕਰਨੀ ਪਵੇਗੀ। ਸਕ੍ਰੀਨਿੰਗ ਅਤੇ ਟੈਸਟਿੰਗ ਆਈ.ਸੀ.ਐੱਮ.ਆਰ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋ ਰਹੀ ਹੈ।